Girl Baby Names A to Z

ਸਿੱਖ ਧਰਮ ਦੇ ਅਨੁਸਾਰ ਨਾਂ ਰੱਖਣ ਦੀ ਵਿਧੀ-ਸਿੱਖ ਹਮੇਸ਼ਾਂ ਵਿਵਹਾਰ ਜਾਂ ਰਹਿਣ-ਸਹਿਣ ਵਿਚ ਗੁਰੂ ਗ੍ਰੰਥ ਸਾਹਿਬ ਦਾ ਮਾਰਗ-ਦਰਸ਼ਨ ਲੈ ਕੇ ਚਲਦਾ ਹੈ। ਉਹ ਹਰ ਕੰਮ ਦੀ ਤਰ੍ਹਾਂ ਨਾਮਕਰਣ ਸੰਸਕਾਰ ਦੇ ਲਈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ, ਸਪਤਾਹਿਕ ਪਾਠ ਜਾਂ ਅਖੰਡ ਪਾਠ ਦਾ ਸਮਾਗਮ ਕਰਦਾ ਹੈ। ਕੀਰਤਨ ਦੀ ਸਮਾਪਤੀ ਤੋਂ ਬਾਅਦ ‘ਆਨੰਦ ਸਾਹਿਬ ਦੀਆਂ ਪੰਜ ਪੌੜੀਆਂ ਅਤੇ ਆਖਰੀ ਚਾਲੀਵੀਂ ਪੌੜੀ ਦਾ ਪਾਠ ਕਰਕੇ ਅਤੇ ਜਪੁਜੀ ਸਾਹਿਬ ਦੇ ਅਖੀਰਲੇ ਸ਼ਲੋਕ ਦਾ ਪਾਠ ਕਰਕੇ ਭੋਗ ਪਾਇਆ ਜਾਂਦਾ ਹੈ। ਬੱਚੇ ਦੇ ਜਨਮ ਦੀ ਖੁਸ਼ੀ ਵਿਚ ਅਰਦਾਸ ਪ੍ਰਾਰਥਨਾ ਕੀਤੀ ਜਾਂਦੀ ਹੈ। ਨਾਂ ਦੀ ਭੀਖ ਮੰਗੀ ਜਾਂਦੀ ਹੈ। ਇਸਦੇ ਨਾਲ ਹੀ ਬੱਚੇ ਦੀ ਲੰਬੀ ਉਮਰ, ਪੂਰੀ ਗੁਰੂ-ਸਿੱਖ ਮਰਯਾਦਾ ਦਾ ਪਾਲਨ ਕਰਨ ਅਤੇ ਮਾਤਾ-ਪਿਤਾ ਦਾ ਆਗਿਆਕਾਰੀ ਹੋਣ ਦੀ ਪ੍ਰਾਰਥਨਾ ਕੀਤੀ ਜਾਂਦੀ ਹੈ। ਜੈਕਾਰਾ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲਿਆ ਜਾਂਦਾ ਹੈ-ਖੱਬੇ ਹੱਥ ਵਾਲੇ ਪੰਨੇ ਦਾ ਉੱਪਰ ਦਾ ਸ਼ਬਦ ਹੀ ਅੱਜ ਦਾ ਹੁਕਮਨਾਮਾ ਹੈ। ਜੇਕਰ ਸ਼ਬਦ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਇਕ ਪੰਨਾ ਪਿੱਛੇ ਜਾ ਕੇ ਸ਼ਬਦ ਦਾ ਪਾਠ ਕਰਨਾ ਚਾਹੀਦਾ ਹੈ। ਹੁਕਮਨਾਮੇ ਦਾ ਪਹਿਲਾ ਅੱਖਰ ਹੀ ਬੱਚੇ ਨੂੰ ਗੁਰੂ ਮਹਾਰਾਜ ਤੋਂ ਪ੍ਰਾਪਤ ਹੋਇਆ ਮੰਨਿਆ ਜਾਂਦਾ ਹੈ। ਉਸੇ ਅਖਰ ਉੱਤੇ ਨਾ ਉਸੇ ਸਮੇਂ ਸੋਚ ਕੇ ਸਾਰੀ ਸੰਗਤ ਵਿੱਚ ਸੁਣਾਉਣਾ ਪਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਇਕੱਠੀ ਹੋਈ ਸਾਧ-ਸੰਗਤ ਤੋਂ ਮਨਜ਼ੂਰੀ ਲੈ ਕੇ ਜੈਕਾਰਾ ਲਾਇਆ ਜਾਂਦਾ ਹੈ। ਬਾਅਦ ਵਿਚ ਕੜਾਹ-ਪ੍ਰਸਾਦ ਆਦਿ ਅਤੇ ਫਿਰ ਲੰਗਰ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਜ਼ਿਆਦਾਤਰ ਮੁੰਡੇ ਦੇ ਨਾਂ ਦੇ ਪਿੱਛੇ ਸਿੰਘ ਅਤੇ ਕੁੜੀ ਦੇ ਨਾਂ ਦੇ ਪਿੱਛੇ ਕੌਰ ਲਗਾਉਣ ਦਾ ਰਿਵਾਜ਼ ਹੈ।

ਇਸ ਆਧੁਨਿਕ ਨਵੀਨਤਾ ਦੇ ਯੁੱਗ ਵਿਚ ਨਾਂ ਵਿਚ ਨਵੇਂਪਨ, ਆਕਰਸ਼ਣ ਅਤੇ ਭਿੰਨਤਾ ਦਾ ਧਿਆਨ ਰੱਖਿਆ ਜਾਂਦਾ ਹੈ। ਕਈ ਵਾਰ ਇਕ ਬੱਚੇ ਦੇ ਪਿਆਰ ਦੇ ਕਈ ਨਾਂ ਹੋ ਜਾਂਦੇ ਹਨ। ਪਿਤਾ ਉਸਨੂੰ ਅਭਿਨੰਦਨ ਕਹਿਣਾ ਚਾਹੇਗਾ ਪਰ ਮਾਤਾ 

ਵਾਲੇ ਦਾਦਾ ਤੇ ਵੱਡੀ ਉਮਰ ਵਿਸ਼ੇਸ਼ਕਰ ਜਾਹ

ਗਿਫਟੀ, ਪਿਤਾ ਬੇਟੀ ਨੂੰ ਗੀਤਿਕਾ ਕਹੇਗਾ ਜਦਕਿ ਮਾਤਾ ਗੀਤੂ ਅਤੇ ਪੁਰਾਣੇ ਖਿਆਲਾਂ ਵਾਲੇ ਦਾਦਾ ਗੀਤਾ ਹੀ ਕਹਿਣਾ ਚੰਗਾ ਸਮਝਣਗੇ। ਕਈ ਵਾਰ ਵੱਡੀ ਉਮਰ ਵਿੱਚ ਜਾ ਕੇ ਕਈ ਲੋਕ ਆਪਣੇ ਨਾਂ ਦੇ ਪਿੱਛੇ ਪਸੰਦੀਦਾ ਉਪਨਾਮ ਜੋੜ ਲੈਂਦੇ ਹਨ ਵਿਸ਼ੇਸ਼ਕਰ ਸਾਹਿਤਕਾਰ ਜਾਂ ਕਲਾਕਾਰ ਜਿਵੇਂ ਨਿਰਾਲਾ, ਸਫਰੀ, ਪਥਿਕ ਆਦਿ। ਇਸ ਤੋਂ ਇਲਾਵਾ ਜਾਤ ਨੂੰ ਦਰਸਾਉਣ ਵਾਲੇ ਨਾਂ ਵੀ ਜੋੜੇ ਜਾਂਦੇ ਹਨ ਜਿਵੇਂ ਸ਼ਰਮਾ, ਵਰਮਾ, ਅੱਗਰਵਾਲ ਆਦਿ। ਅੱਜਕੱਲ ਪਿੰਡ ਦਾ ਨਾਂ ਲਿਖਣ ਦਾ ਵੀ ਰਿਵਾਜ਼ ਹੈ ਜਿਵੇਂ ਫਿਲੌਰੀ, ਕੈਰੋਂ ਅਤੇ ਬਾਦਲ ਆਦਿ।

ਕਿਉਂਕਿ ਹੱਥਲੀ ਪੁਸਤਕ ਵਿਚ ਮੇਰੀ ਕੋਸ਼ਿਸ਼ ਅੱਖਰਾਂ ਦੇ ਜੋੜ ਅਨੁਸਾਰ ਨਾਂ ਸੁਝਾਉਣ ਦੀ ਰਹੀ ਹੈ ਇਸ ਲਈ ਮੈਂ ਵੱਧ ਤੋਂ ਵੱਧ ਉਨ੍ਹਾਂ ਦੇ ਚੰਗੇ ਅਰਥ ਦੇਣ ਦੀ ਕੋਸ਼ਿਸ਼ ਕੀਤੀ ਹੈ। ਭੈੜੇ ਪਾਤਰਾਂ ਵਾਲੇ ਨਾਵਾਂ ਤੋਂ ਗੁਰੇਜ਼ ਕੀਤਾ ਗਿਆ ਹੈ।

ਅੰਤ ਵਿਚ, ਮੈਂ ਪਾਠਕਾਂ ਦੀ ਸੇਵਾ ਵਿਚ ਇਕ ਬੇਨਤੀ ਜ਼ਰੂਰ ਕਰਨਾ ਚਾਹਾਂਗਾ ਕਿ

ਕਿਉਂਕਿ ਜੀਵਨ ਵਿਚ ਨਾਂ ਇਕ ਵਾਰ ਹੀ ਰੱਖਿਆ ਜਾਂਦਾ ਹੈ, ਇਸ ਲਈ ਕੋਸ਼ਿਸ਼ ਕਰੋ ਕਿ ਨਾਂ ਸੁਨਣ ਵਿਚ ਚੰਗਾ ਹੋਵੇ, ਨਵਾਂ ਅਤੇ ਸਾਰਿਆਂ ਦੀ ਸਹਿਮਤੀ ਨਾਲ ਰੱਖਿਆ ਜਾਏ। ਨਾਂ ਇਸ ਤਰ੍ਹਾਂ ਦਾ ਹੋਵੇ ਜਿਸ ਤੋਂ ਬੱਚਾ ਵੱਡਾ ਹੋ ਕੇ ਆਪਣੇ ਨਾਂ ‘ਤੇ ਮਾਣ ਮਹਿਸੂਸ ਕਰ ਸਕੇ। ਨਾਂ ਵਿਚ ਇਸਤਰੀ-ਪੁਰਖ ਦਾ ਭੇਦ ਸਪੱਸ਼ਟ ਦਿਖਾਈ ਦਿੰਦਾ ਹੋਵੇ। ਨਾਂ ਰੱਖਦੇ ਸਮੇਂ ਉਸਦੇ ਪ੍ਰਾਚੀਨ ਮਹੱਤਵ, ਉਸ ਨਾਂ ਵਾਲੇ ਮਨੁੱਖ ਦੇ ਕੰਮ ਵੇਖ ਕੇ ਹੀ ਨਾਂ ਰੱਖੋ। ਅਰਥ ਵੀ ਜੇਕਰ ਦੇਖ-ਸਮਝ ਲਿਆ ਜਾਵੇ ਤਾਂ ਨਾਂ ਦੇ ਸੁਹੱਪਣ ਨੂੰ ਚਾਰ ਚੰਨ ਲੱਗ ਜਾਂਦੇ ਹਨ।

ਇਕ ਗੱਲ ਹੋਰ ! ਜ਼ਿਆਦਾ ਹੀ ਪਿਆਰ ਨਾਲ ਜਾਂ ਬੱਚੇ ਦੇ ਪੂਰੇ ਵਿਕਾਸ ਨਾ ਹੋਣ ‘ਤੇ ਵਿਸ਼ੇਸ਼ਕਰ ਬਜ਼ੁਰਗਾਂ ਨੂੰ ਬੁੱਧੂ’, ਲੱਲੂ’, ਲਾਟੂ, ਠੇਲੂ’, ਰੁਲਦੂ’, ‘ਕਾਲਾ, ਗੋਰਾ’ ਆਦਿ ਨਾਂ ਰੱਖਣ ਦਾ ਸ਼ੌਕ ਹੁੰਦਾ ਹੈ, ਜੋ ਚੰਗਾ ਨਹੀਂ। ਕਈ ਵਾਰ ਉਹ ਅਧਿਕਾਰ ਜਤਾਉਣ ਦੀ ਇੱਛਾ ਵਿੱਚ ਇਸ ਤਰ੍ਹਾਂ ਕਰਨਾ ਆਪਣਾ ਹੱਕ ਸਮਝਦੇ ਹਨ। ਇਸ ਤਰਾਂ ਦੀਆਂ ਗੱਲਾਂ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਆਪਣੀ ਸਮਝ-ਬੂਝ ਦੇ ਨਾਲ ਸ਼ੁਰੂ ਤੋਂ ਹੀ ਤਿਆਗ ਦੇਣਾ ਚਾਹੀਦਾ ਹੈ ਨਹੀਂ ਤਾਂ ਇਹ ਨਾਂ ਬੱਚੇ ਦੇ ਵਿਚ ਹੀਣ ਭਾਵਨਾ ਲੈ ਆਉਂਦੇ ਹਨ ਅਤੇ ਉਹ ਦੋਸਤਾਂ ਵਿਚ ਹਾਸੇ ਦਾ ਪਾਤਰ ਬਣ ਜਾਂਦਾ ਹੈ।

ਆਪ ਦੇ ਬੱਚੇ ਦੀ ਮੁੱਖ ਭਰੇ ਭਵਿੱਖ ਦੇ ਲਈ ਮੇਰੀ ਇਹ ਪ੍ਰਾਰਥਨਾ ਹੈ ਕਿ ਉਸਦਾ ਜੀਵਨ ਸਾਰਥਕ ਬਣੇ ਅਤੇ ਜਿਸ ਸੁੰਦਰ ਕਲਪਨਾ ਨੂੰ ਲੈ ਕੇ ਤੁਸੀਂ ਉਸਦਾ ਨਾਂ ਰੱਖਿਆ ਹੈ ਉਹ ਉਸ ਉੱਤੇ ਪੂਰਾ ਉਤਰੇ ਅਤੇ ਆਪਣੇ ਮਾਂ-ਬਾਪ ਦੇ ਯਸ਼ ਅਤੇ ਕੀਰਤੀ ਨੂੰ ਵਧਾਉਣ ਵਾਲਾ ਹੋਵੇ।

Play Video
Play Video
Play Video
Play Video